And he said, “Jesus, remember me when you come into your kingdom.” - Luke 23:42

ਬਹੁਤੀਆਂ ਪਤਨੀਆਂ ਕਿਉਂ

Share Article

ਬਹੁਤ ਸਾਰੇ ਪੁਰੱਖਿਆਂ ਦੀਆਂ ਬਹੁਤ ਸਾਰੀਆਂ ਪਤਨੀਆਂ ਸੀ। ਉਹ ਸਭ ਪ੍ਰਭੂ ਨੂੰ ਪ੍ਰਸੰਨ ਕਰ ਰਹੇ ਹਨ । ਪਰ ਹੇਰੋਦੇਸ, ਹਨਾਨਿਯਾ,(ਜਿਵੇਂ ਕਿ) ਪਿਲਾਤੁਸ, ਯਾਰਾਬੁਆਮ, ਨਬੂਕਦਨੱਸਰ (ਜਿਵੇਂ ਕਿ) ਅਤੇ ਹਾਮਾਨ ਨੇ ਸਿਰਫ਼ ਇੱਕ ਵਾਰ ਵਿਆਹ ਕਰਵਾਇਆ। ਯਹੋਵਾਹ ਨੂੰ ਅਜਿਹੀਆਂ ਇੱਕ-ਵਿਆਹ ਵਾਲੀਆਂ ਦੁਲਹਨਾਂ ਪਸੰਦ ਨਹੀਂ ਸਨ। ਤੁਸੀਂ ਅਜਿਹਾ ਕਿਉਂ ਕਹਿੰਦੇ ਹੋ?

ਪ੍ਰਸੰਗ ਲਈ ਸਾਡਾ ਉੱਤਰ : [ਇਬਰਾਨੀਆਂ 13:8] ਯਿਸੂ ਮਸੀਹ ਅੱਜ ਕਲ੍ਹ ਅਤੇ ਯੁਗੋ ਯੁੱਗ ਸਦਾ ਇਕੋ ਜਿਹਾ ਹੈ।

ਤੁਹਾਡੇ ਬਿਆਨਾਂ ਅਤੇ ਇਮਾਨਦਾਰ ਸਵਾਲ ਲਈ ਧੰਨਵਾਦ। ਅਸੀਂ ਤੁਹਾਡੇ ਸ਼ੁਰੂਆਤੀ ਬਿਆਨਾਂ ਨਾਲ ਜੋ ਕਿ ਇਸ ਤਰ੍ਹਾਂ ਹੈ :  “ਉਹ ਸਾਰੇ ਪ੍ਰਭੂ ਨੂੰ ਪ੍ਰਸੰਨ ਕਰਦੇ ਸਨ।”; ਯਹੋਵਾਹ ਨੂੰ ਅਜਿਹੀਆਂ ਇੱਕ-ਵਿਆਹ ਵਾਲੀਆਂ ਦੁਲਹਨਾਂ ਪਸੰਦ ਨਹੀਂ ਸਨ।” ਨਾਲ ਅਸਹਿਮਤ ਹਾਂ। 

ਪਰਮੇਸ਼ੁਰ ਕੱਲ੍ਹ, ਅੱਜ ਅਤੇ ਹਮੇਸ਼ਾ ਇੱਕੋ ਜਿਹਾ ਹੈ ਅਤੇ ਹਰ ਸਮੇਂ ਹਰ ਚੀਜ਼ ਲਈ, ਹਮੇਸ਼ਾ ਲਈ ਅਤੇ ਸਦਾ ਪੂਰੀ ਧਾਰਮਿਕਤਾ ਨਾਲ ਵਿਸ਼ਵਾਸ ਕਰਦਾ ਹੈ । ਪਰਮੇਸ਼ੁਰ, ਇੱਕ ਆਦਮੀ / ਇੱਕ ਔਰਤ ਲਈ ਜ਼ਿੰਦਗੀ ਸੰਬੰਧੀ ਵਿਆਹ ਵਫ਼ਾਦਾਰੀ, ਆਪਣੇ ਹੁਕਮ  ਦੀ            ਉਲੰਘਣਾ ਨਾਲ ਪ੍ਰਸੰਨ ਨਹੀਂ ਹੁੰਦਾ ।

ਸਾਡਾ ਸੰਖੇਪ ਸਾਰ ਉੱਤਰ :

– ਰਸੂਲਾਂ ਦੇ ਕਰਤੱਬ 17:30- ਪਰਮੇਸ਼ੁਰ ਨੇ ਅਣਜਾਣਪੁਣੇ ਦੇ ਸਮਿਆਂ ਵੱਲੋਂ ਅੱਖੀਆਂ ਫੇਰ ਲਈਆਂ ਸਨ  ( ਥੋੜੇ ਸਮੇਂ ਲਈ, ਮੌਤ ਦੁਆਰਾ ਇੱਕਦਮ ਸਜ਼ਾ ਨਹੀਂ ਦਿੱਤੀ ) ਪਰ ਹੁਣ ਮਨੁੱਖਾਂ ਨੂੰ ਹੁਕਮ ਦਿੰਦਾ ਹੈ ਜੋ ਓਹ ਸਭ ਹਰੇਕ ਥਾਂ ਤੋਬਾ ਕਰਨ। ਕਿਉਂ ਜੋ ਉਸ ਨੇ ਇੱਕ ਦਿਨ ਠਹਿਰਾ ਛਡਿਆ ਹੈ ਜਿਹ ਦੇ ਵਿੱਚ ਉਹ ਸਚਿਆਈ ਨਾਲ ਸੰਸਾਰ ਦਾ ਨਿਆਉਂ ਕਰੇਗਾ ਓਸ ਮਨੁੱਖ (ਯਿਸੂ) ਦੀ ਰਾਹੀਂ ਜਿਹ ਨੂੰ ਉਸ ਨੇ ਨਿਯੁਕਤ ਕੀਤਾ ਅਤੇ ਉਹ (ਯਿਸੂ) ਨੂੰ ਮੁਰਦਿਆਂ ਵਿੱਚੋਂ ਜਿਵਾਲ ਕੇ ਇਹ ਗੱਲ ਸਭਨਾਂ ਉੱਤੇ ਸਾਬਤ ਕਰ ਦਿੱਤੀ ਹੈ।। ।”

ਸਪਸ਼ਟੀਕਰਨ ਸਮਰਥਨ : ਪਰਮੇਸ਼ੁਰ ਵਿਆਹ ਸਬੰਧੀ ਆਪਣੀ ਨਿਰਪੱਖ ਸਥਾਪਨਾ ਵਿੱਚ ਅਤੇ ਇਸ ਘੋਸ਼ਣਾ ਵਿੱਚ ਕਦੇ ਨਹੀਂ ਬਦਲਿਆ ਹੈ ਕਿ ਆਪਣੇ ਸੰਪੂਰਨ ਦੇਹਿਕ ਜੀਵਨ ਵਿੱਚ ਇੱਕ ਨਰ ਅਤੇ ਨਾਰੀ ਦੁਆਰਾ ਹੀ ਵਿਆਹ ਹੋਣਾ ਚਾਹੀਦਾ ਹੈ । ਪਰਮੇਸ਼ੁਰ ਨੇ, ਮਨੁੱਖ ਦੀ ਸਿਰਜਣਾ ਦੇ ਸ਼ੁਰੂ ਤੋਂ ਹੀ, ਘੋਸ਼ਣਾ ਕੀਤੀ ਸੀ ਕਿ ਜੋ ਕੋਈ ਵੀ ਬਹੁ-ਵਿਆਹ ਵਾਲਾ ਵਿਆਹ ਕਰਦਾ ਹੈ ਉਹ ਪਾਪ ਕਰ ਰਿਹਾ ਹੈ,ਅਤੇ ਉਸਦੇ ਦੁਆਰਾ ਘੋਸ਼ਿਤ ਕੀਤੀ ਗਈ ਇੱਛਾ ਦੀ ਅਣਆਗਿਆਕਾਰੀ ਕਰਦਾ ਹੈ।

ਤੁਹਾਡੇ ਦੁਆਰਾ ਸੂਚੀਬੱਧ ਸੱਚਾਈ ਉਸ ਇੱਕ ਇਤਿਹਾਸਕ ਤੌਰ ‘ਤੇ ਸਹੀ ਦਸਤਾਵੇਜ਼ ਦੁਆਰਾ ਸਮਰਥਤ ਨਹੀਂ ਹਨ ਜੋ ਅਸੀਂ          ਵਿਸ਼ਵਾਸ ਕਰਦੇ ਹਾਂ ਅਤੇ ਪਰਮੇਸ਼ੁਰ ਅਤੇ ਮਨੁੱਖ ਬਾਰੇ ਉਸਦੀ ਇੱਛਾ ਬਾਰੇ ਸੱਚਾਈ ਰੱਖਦਾ ਹੈ। ਇਹ ਦਸਤਾਵੇਜ਼ ਪਵਿੱਤਰ-ਸ਼ਾਸ਼ਤਰ [ਬਾਈਬਲ] ਹੈ ।

ਬਾਈਬਲ ਵਿੱਚ, ਸਾਡੇ ਕੋਲ ਪਹਿਲੇ ਪੁਰਖੇ, ਆਦਮ, ਉਸਦੀ ਪਤਨੀ, ਹੱਵਾਹ ਦੇ ਨਾਲ, ਕਦੇ ਵੀ ਵਿਆਹ ਸੰਬੰਧੀ ਪਰਮੇਸ਼ੁਰ ਦੇ ਹੁਕਮਾਂ ਦੀ ਉਲੰਘਣਾ ਕਰਨ ਬਾਰੇ ਕੋਈ ਲੇਖਾ ਨਹੀਂ ਹੈ। ਸ਼ੁਰੂ ਵਿੱਚ ਆਦਮ + ਹੱਵਾਹ ਕੋਲ ਸਿਰਫ਼ ਇੱਕ ਹੁਕਮ ਸੀ ਜਿਸ ਦੀ ਉਹਨਾਂ ਨੇ ਪਾਲਣਾ ਕਰਨੀ ਸੀ : [ਉਤਪਤ 2:16-18] ਅਤੇ ਪ੍ਰਭੂ ਪਰਮੇਸ਼ੁਰ ਨੇ ਇਹ ਕਹਿੰਦੇ ਹੋਏ ਹੁਕਮ ਦਿੱਤਾ, “ਕਿ ਬਾਗ ਦੇ ਹਰ ਬਿਰਛ ਤੋਂ ਤੂੰ ਨਿਸੰਗ ਖਾਈਂ ਪਰ ਭਲੇ ਬੁਰੇ ਦੀ ਸਿਆਣ ਦੇ ਬਿਰਛ ਤੋਂ ਤੂੰ ਨਾ ਖਾਈਂ ਕਿਉਂ ਜੋ ਜਿਸ ਦਿਨ ਤੂੰ ਉਸ ਤੋਂ ਖਾਵੇਂ ਤੂੰ ਜ਼ਰੂਰ ਮਰੇਂਗਾ” ਅਤੇ ਯਹੋਵਾਹ ਪਰਮੇਸ਼ੁਰ ਨੇ ਆਖਿਆ,”ਚੰਗਾ ਨਹੀਂ ਕਿ ਆਦਮੀ ਇੱਕਲਾ ਰਹੇ ਸੋ ਮੈਂ ਉਹ ਦੇ ਲਈ ਉਹ ਦੇ ਵਾਂਗ ਇੱਕ ਸਹਾਇਕ ਬਣਾਵਾਂਗਾ।” 

ਆਦਮ + ਹੱਵਾਹ ਨੇ ਪਰਮੇਸ਼ੁਰ ਦੀ ਅਣਆਗਿਆਕਾਰੀ ਕੀਤੀ। ਪਰਮੇਸ਼ੁਰ ਦੀ ਕਿਸੀ ਵੀ ਆਗਿਆ ਦੀ ਅਣਆਗਿਆਕਾਰੀ ਕਰਨਾ ਪਾਪ ਹੈ ਜੋ ਕਿ ਮੌਤ ਨੂੰ ਪੈਦਾ ਕਰਦੀ ਹੈ।

  • ਯਾਕੂਬ 1:13-15 ਕੋਈ ਮਨੁੱਖ ਜਦ ਪਰਤਾਇਆ ਜਾਵੇ ਤਾਂ ਇਹ ਨਾ ਆਖੇ ਭਈ ਮੈਂ ਪਰਮੇਸ਼ੁਰ ਵੱਲੋਂ ਪਰਤਾਇਆ ਜਾਂਦਾ ਹਾਂ ਕਿਉਂ ਜੋ ਪਰਮੇਸ਼ੁਰ ਬਦੀਆਂ ਤੋਂ ਪਰਤਾਇਆ ਨਹੀਂ ਜਾਂਦਾ ਹੈ ਅਤੇ ਨਾ ਉਹ ਆਪ ਕਿਸੇ ਨੂੰ ਪਰਤਾਉਂਦਾ ਹੈ ਪਰ ਹਰ ਕੋਈ ਤਦੇ ਪਰਤਾਇਆ ਜਾਂਦਾ ਹੈ ਜਦੋਂ ਆਪਣੀ ਹੀ ਕਾਮਨਾ ਨਾਲ ਲੁਭਾਇਆ ਅਤੇ ਭੁਚਲਾਇਆ ਜਾਂਦਾ ਹੈ ਤਦ ਕਾਮਨਾ ਜਾਂ ਗਰਭਣੀ ਹੋਈ ਤਾਂ ਪਾਪ ਨੂੰ ਜਣਦੀ ਹੈ, ਅਤੇ ਪਾਪ ਜਾਂ ਪੂਰੇ ਵਿੱਤ ਨੂੰ ਪੁੱਜਦਾ ਹੈ ਤਾਂ ਮੌਤ ਨੂੰ ਜਨਮ ਦਿੰਦਾ ਹੈ।

ਆਦਮ + ਹੱਵਾਹ ਨੇ ਪਾਪ ਕੀਤਾ ਅਤੇ ਪਰਮੇਸ਼ੁਰ ਦੁਆਰਾ ਨਿਰਧਾਰਤ ਢੁਕਵਾਂ ਸਮੇਂ, ਉਨ੍ਹਾਂ ਦੇ ਭੌਤਿਕ ਸਰੀਰਾਂ ਲਈ ਵਾਅਦਾ ਕੀਤੀ ਗਈ ਮੌਤ ਦੀ ਸਜ਼ਾ ਪ੍ਰਾਪਤ ਕੀਤੀ  ।

ਉਤਪਤ 5:3-5 ਆਦਮ ਇੱਕ ਸੌ ਤੀਹਾਂ ਵਰਿਹਾਂ ਦਾ ਹੋਇਆ ਤਾਂ ਉਸਤੋਂ ਇੱਕ ਪੁੱਤ੍ਰ ਉਸ ਵਰਗਾ ਤੇ ਉਸਦੇ ਸਰੂਪ ਉੱਤੇ ਜੰਮਿਆਂ ਅਤੇ ਉਸ ਨੇ ਉਹ ਦਾ ਨਾਉਂ ਸੇਥ ਰੱਖਿਆ। ਆਦਮ ਦੀ ਉਮਰ ਸੇਥ ਦੇ ਜੰਮਣ ਦੇ ਪਿੱਛੋਂ ਅੱਠ ਸੌ ਵਰਿਹਾਂ ਦੀ ਸੀ ਅਤੇ ਉਸ ਤੋਂ ਪੁੱਤ੍ਰ ਧੀਆਂ ਜੰਮੇ। ਆਦਮ ਦੇ ਜੀਵਣ ਦੀ ਸਾਰੀ ਉਮਰ ਨੌ ਸੌ ਤੀਹ ਵਰਿਹਾਂ ਦੀ ਸੀ ਤਾਂ ਉਹ ਮਰ ਗਿਆ।

ਆਦਮ + ਹੱਵਾਹ ਦੋਵੇਂ ਮਰ ਗਏ ਪਰ ਅਸੀਂ ਉਨ੍ਹਾਂ ਨੂੰ ਆਪਣੇ ਧਰਤੀ ਦੇ ਜੀਵਨ ਲਈ ਇੱਕ ਆਦਮੀ/ਔਰਤ ਦੇ ਵਿਆਹ ਲਈ ਵਫਾਦਾਰੀ ਨਾਲ ਵਚਨਬੱਧ ਰਹਿਣ ਦੇ ਪਰਮੇਸ਼ੁਰ ਦੇ ਹੁਕਮ ਦੀ ਉਲੰਘਣਾ ਕਰਦੇ ਨਹੀਂ ਪੜ੍ਹਦੇ ।

ਆਦਮ + ਹੱਵਾਹ ਦੇ ਪਾਪ ਨੇ ਉਨ੍ਹਾਂ ਦੇ ਸਾਰੇ ਵੰਸ ਦੇ ਮਨੁੱਖੀ ਖੂਨ ਦੇ ਪ੍ਰਵਾਹ ਵਿੱਚ ਮੌਤ ਦਾ ਵਾਇਰਸ ਪਾ ਦਿੱਤਾ। ਸਾਰੀ ਮਨੁੱਖਤਾ, ਆਦਮ ਦੀ ਸਾਰੀ ਔਲਾਦ, ਸਰੀਰਕ ਤੌਰ ‘ਤੇ ਮਰ ਜਾਵੇਗੀ। ਇਸ ਤੋਂ ਇਲਾਵਾ ਸਾਰੀ ਮਨੁੱਖਤਾ ਇੱਕ ਦਿਨ ਨਿਆਂ ਵਿੱਚ ਆਪਣੇ ਵਿਅਕਤੀਗਤ ਪਾਪਾਂ ਦੇ ਲਈ,ਪਰਮੇਸ਼ੁਰ ਦੇ ਸਾਹਮਣੇ ਖੜ੍ਹੀ ਹੋਵੇਗੀ, ਜੇਕਰ ਉਨ੍ਹਾਂ ਨੇ ਧਰਤੀ ‘ਤੇ ਆਪਣੇ ਜੀਵਨ ਕਾਲ ਵਿੱਚ ਯਿਸੂ ਮਸੀਹ ‘ਤੇ ਵਿਸ਼ਵਾਸ ਕਰਨਾ ਅਤੇ ਪਿਆਰ ਕਰਨਾ ਨਹੀਂ ਚੁਣਿਆ ਹੈ ਅਤੇ ਆਪਣੇ ਮੁਕਤੀਦਾਤਾ ਵਜੋਂ ਪਿਆਰ ਨਹੀਂ ਕੀਤਾ ਅਤੇ ਇਹ ਭਰੋਸਾ ਨਹੀਂ ਕੀਤਾ ਕਿ ਉਹ ਉਨ੍ਹਾਂ ਦੀ ਜਗ੍ਹਾ ਸਰੀਰਕ ਤੌਰ ‘ਤੇ ਮਰ ਗਿਆ ਹੈ ,ਅਤੇ ਉਹਨਾਂ ਦੇ ਲਾਇਕ ਮੌਤ ਦੀ ਸਜ਼ਾ ਦਾ ਹਰਜ਼ਾਨਾ ਦਿੱਤਾ ਹੈ।

ਮਸੀਹ ਨੂੰ ਰੱਦ ਕਰਨ ਵਾਲਿਆਂ ਵਿਰੁੱਧ ਲਾਏ ਜਾਣ ਵਾਲੇ ਨਿਰਣੇ ਦੇ ਦੋਸ਼ਾਂ ਵਿੱਚੋਂ ਇੱਕ     ,    ਉਨ੍ਹਾਂ ਦਾ ਪਰਮੇਸ਼ੁਰ ਦੇ ਹੁਕਮ ਦੀ ਅਣਆਗਿਆਕਾਰੀ ਹੈ ਕਿ ਵਿਆਹ ਇੱਕ ਨਰ/ਨਾਰੀ ਲਈ ਵਫ਼ਾਦਾਰ ਮੇਲ ਹੋਣਾ ਚਾਹੀਦਾ ਹੈ? 

ਸਪਸ਼ਟੀਕਰਨ ਟਿੱਪਣੀਆਂ:

ਆਪਣੀ ਚਰਚਾ ਨੂੰ ਢੁਕਵੇਂ ਢੰਗ ਨਾਲ ਤਿਆਰ ਕਰਨ ਲਈ, ਸਾਨੂੰ ਪਹਿਲਾਂ ਪਰਮ ਸੱਚ ਦੇ ਰਾਜ ਕਰਨ ਦੇ ਸਿਧਾਂਤ ‘ਤੇ ਸਹਿਮਤ ਹੋਣਾ ਚਾਹੀਦਾ ਹੈ। ਤਾਂ ਜੋ ਅਸੀਂ ਇੱਕ ਸਹੀ, ਪੂਰਨ ਸੱਚਾਈ ‘ਤੇ ਪਹੁੰਚ ਸਕੀਏ ਜੋ ਤੁਹਾਡੇ ਸਵਾਲ ਦਾ ਜਵਾਬ ਦੇਵੇਗੀ, ਸਾਨੂੰ ਦੋਵਾਂ ਨੂੰ ਉਹੀ ਬੁਨਿਆਦੀ ਸਿਧਾਂਤ ਅਪਣਾਉਣੇ ਚਾਹੀਦੇ ਹਨ ਜਿਨ੍ਹਾਂ ਤੇ ਅਸੀਂ ਆਪਣੇ ਨਤੀਜਿਆਂ ਨਿਰਮਾਣ ਕਰਦੇ ਹਾਂ ।

ਜੇਕਰ ਅਸੀਂ ਹੇਠ ਲਿਖੀਆਂ ਸੱਚਾਈਆਂ ‘ਤੇ ਸਹਿਮਤ ਨਹੀਂ ਹੁੰਦੇ, ਤਾਂ ਅਸੀਂ ਇੱਕ ਬੇਕਾਰ ਦਲਦਲ ਵਿੱਚ ਫਸਣ ਦੇ ਦੋਸ਼ੀ ਹੋਵਾਂਗੇ ਜੋ ਸਿਰਫ਼ ਸਾਡੇ ਵਿਚਕਾਰ “ਪਾਪੀ,ਡਿੱਗੇ ਹੋਏ ਮਨੁੱਖਾਂ ਦੇ ਵਿਚਾਰਾਂ” ਦਾ ਆਦਾਨ-ਪ੍ਰਦਾਨ ਕਰਦੇ ਹਨ ਜੋ ਸਾਡੇ ਵਿਚਾਰਾਂ ਨੂੰ ਉਸ ਇੱਕ ਸਿਰਜਣਹਾਰ ਪਰਮੇਸ਼ੁਰ ਦੁਆਰਾ ਲਿਖੀਆਂ ਸੱਚਾਈਆਂ ਤੋਂ ਉੱਪਰ ਰੱਖਦੇ ਹਨ।

ਸੱਚ ਬਿਆਨ ਜਿਹੜੇ ਕਿ ਸਾਰੇ ਲੋਕਾਂ ਨੂੰ ਜਾਂ ਤਾਂ ਲਾਜ਼ਮੀ ਤੌਰ ਸਵੀਕਾਰ ਕਰਨੇ ਚਾਹੀਦੇ ਹਨ ਜਾਂ ਅਸਵੀਕਾਰ :

  1. ਯਿਸੂ ਮਸੀਹ ਪਰਮੇਸ਼ੁਰ ਪੁੱਤਰ ਹੈ ਜੋ ਧਰਤੀ ਤੇ ਆਇਆ, ਇਸ ਉਦੇਸ਼ ਲਈ ਇੱਕ ਸੰਪੂਰਨ ਮਨੁੱਖ ਸਰੀਰ ਧਾਰਨ ਕੀਤਾ : 1.) ਮਨੁੱਖਤਾ ਨੂੰ ਪਵਿੱਤਰ ਪਰਮੇਸ਼ੁਰ ਦੀ ਘੋਸ਼ਣਾ ਕਰਨਾ ਅਤੇ 2.)ਖੁੱਦ ਨੂੰ ਭੇਂਟ ਕਰਨਾ,ਇੱਕ ਸਿੱਧ ਮਨੁੱਖ ਦੇ ਤੌਰ ਉਹਨਾਂ ਦੇ ਪਾਪਾਂ ਦਾ ਹਰਜ਼ਾਨਾ ਭਰਨ ਲਈ ਜੋ ਉਸ ਉੱਤੇ ਵਿਸ਼ਵਾਸ,ਭਰੋਸਾ ਕਰਣਗੇ ਅਤੇ ਉਸ ਦੀ ਆਗਿਆ ਪਾਲਣ ਕਰਣਗੇ3.) ਆਪਣੇ ਆਪ ਨੂੰ ਸਵੈ-ਪਰਮੇਸ਼ੁਰ ਮੁਕਤੀ ਦਾਤਾ ਹੈ,ਇਹ ਦਿਖਾਉਣ ,ਪਰਮੇਸ਼ੁਰ ਅਤੇ ਮਨੁੱਖਾਂ ਵਿਚਕਾਰ ਵਿਚੌਲਾ ਹੈ ਇਹ ਪ੍ਰਗਟ ਕਰਨ ਲਈ
  • 1 ਤਿਮੋਥਿਉਸ 3:16  ਭਗਤੀ :ਪਰਮੇਸ਼ੁਰ (ਯਿਸੂ) ਸਰੀਰ ਵਿੱਚ ਪਰਗਟ ਹੋਇਆ,ਆਤਮਾ ਵਿੱਚ ਧਰਮੀ ਠਹਿਰਾਇਆ ਗਿਆ,ਦੂਤਾਂ ਤੋਂ ਵੇਖਿਆ ਗਿਆ,ਕੌਮਾਂ ਵਿੱਚ ਉਹ ਦਾ ਪਰਚਾਰ ਕੀਤਾ ਗਿਆ,ਜਗਤ ਵਿੱਚ ਉਸ ਉੱਤੇ ਨਿਹਚਾ ਕੀਤੀ ਗਈ,ਤੇਜ ਵਿੱਚ ਉਤਾਹਾਂ ਉਠਾ ਲਿਆ ਗਿਆ।
  • ਯੂਹੰਨਾ 14:9 ਯਿਸੂ ਨੇ ਉਹ ਨੂੰ ਆਖਿਆ, ਫ਼ਿਲਿੱਪੁਸ, ਐੱਨੇ ਚਿਰ ਤੋਂ ਮੈਂ ਤੁਹਾਡੇ ਨਾਲ ਹਾਂ ਅਤੇ ਕੀ ਤਿਨ ਮੈਨੂੰ ਨਹੀਂ ਜਾਣਿਆ?ਜਿਨ ਮੈਨੂੰ ਵੇਖਿਆ ਓਨ ਪਿਤਾ ਨੂੰ ਵੇਖਿਆ ਹੈ ਤੂੰ ਕਿਉਂ ਆਖਦਾ ਹੈਂ ਭਈ ਸਾਨੂੰ ਪਿਤਾ ਦਾ ਦਰਸ਼ਣ ਕਰਾ? 
  • ਯੂਹੰਨਾ 14:6 ਯਿਸੂ ਕਿਹਾ ਨੂੰ ਉਸਨੂੰ, “ਮੈਂ ਰਾਹ,ਸੱਚਿਆਈ ਅਤੇ ਜੀਉਣ ਮੈਂ ਹਾਂ। ਕੋਈ ਮੇਰੇ ਵਸੀਲੇ ਬਿਨਾ ਪਿਤਾ ਦੇ ਕੋਲ ਨਹੀਂ ਆਉਂਦਾ। 
  • ਯੂਹੰਨਾ 3:14-17. . ਇਸੇ ਤਰਾਂ ਜਰੂਰ ਹੈ ਜੋ ਮਨੁੱਖ ਦਾ ਪੁੱਤ੍ਰ ਵੀ ਉੱਚਾ ਕੀਤਾ ਜਾਵੇ। ਭਈ ਜੋ ਕੋਈ ਨਿਹਚਾ ਕਰੇ ਸੋ ਉਸ ਵਿੱਚ ਸਦੀਪਕ ਜੀਉਣ ਪ੍ਰਾਪਤ ਕਰੇ । ਕਿਉਂਕਿ ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣੇ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ। ਪਰਮੇਸ਼ੁਰ ਨੇ ਪੁੱਤ੍ਰ ਨੂੰ ਜਗਤ ਵਿੱਚ ਇਸ ਲਈ ਨਹੀਂ ਘੱਲਿਆ ਜੋ ਉਹ ਜਗਤ ਨੂੰ ਦੋਸ਼ੀ ਠਹਿਰਾਵੇ ਸਗੋਂ ਇਸ ਲਈ ਜੋ ਜਗਤ ਉਹ ਦੇ ਰਾਹੀਂ ਬਚਾਇਆ ਜਾਵੇ
  • 1 ਤਿਮੋਥਿਉਸ 2:3-6 ਸਾਡੇ ਮੁਕਤੀ ਦਾਤੇ ਪਰਮੇਸ਼ੁਰ ਦੇ ਹਜ਼ੂਰ ਇਹੋ ਭਲਾ ਅਤੇ ਪਰਵਾਨ ਹੈ।ਜੋ ਚਾਹੁੰਦਾ ਹੈ ਭਈ ਸਾਰੇ ਮਨੁੱਖ ਬਚਾਏ ਜਾਣ ਅਤੇ ਓਹ ਸਤ ਦੇ ਗਿਆਨ ਤੀਕ ਪਹੁੰਚਣ।ਕਿਉਂ ਜੋ ਪਰਮੇਸ਼ੁਰ ਇੱਕੋ ਹੈ ਅਰ ਪਰਮੇਸ਼ੁਰ ਅਤੇ ਮਨੁੱਖਾਂ ਵਿੱਚ ਇੱਕੋ ਵਿਚੋਲਾ ਹੈ ਜਿਹੜਾ ਆਪ ਮਨੁੱਖ ਹੈ ਅਰਥਾਤ ਮਸੀਹ ਯਿਸੂ,ਜਿਹ ਨੇ ਆਪਣੇ ਆਪ ਨੂੰ ਸਭਨਾਂ ਲਈ ਪ੍ਰਾਸਚਿਤ ਕਰ ਕੇ ਦੇ ਦਿੱਤਾ ਅਤੇ ਉਹ ਦੀ ਸਾਖੀ ਆਪਣੇ ਵੇਲੇ ਸਿਰ ਹੋਈ।
  1. ਬਾਈਬਲ ਸਾਰੀ ਮਨੁੱਖਤਾ ਦੇ ਭਲੇ ਲਈ ਪਰਮੇਸ਼ੁਰ ਦੇ ਪ੍ਰੇਰਿਤ, ਅੱਟਲ ਸ਼ਬਦ ਹਨ ਅਤੇ  ਇਸ ਵਿੱਚ ਮਨੁੱਖਜਾਤੀ ਨੂੰ ਇਸ ਜੀਵਨ ਅਤੇ ਆਉਣ ਵਾਲੇ ਸਦੀਵੀ ਜੀਵਨ ਵਿੱਚ ਪਰਮੇਸ਼ੁਰ ਤੋਂ ਸਭ ਤੋਂ ਵੱਧ ਅਸੀਸਾਂ ਪ੍ਰਾਪਤ ਕਰਨ ਦੀ ਪਰਮੇਸ਼ੁਰ ਦੀ ਇੱਛਾ ਦੀ ਘੋਸ਼ਣਾ ਕਰਨ ਲਈ ਹੈ।
  • 2 ਤਿਮੋਥਿਉਸ 3:16 ਸਾਡੀ ਲਿਖਤ ਪਰਮੇਸ਼ੁਰ ਦੇ ਆਤਮਾ ਤੋਂ ਹੈ ਅਤੇ ਸਿੱਖਿਆ, ਤਾੜਨ, ਸੁਧਾਰਨ ਅਤੇ ਧਾਰਮਿਕਤਾ ਦੇ ਲਈ ਲਾਭਦਾਇਕ ਹੈ। ਭਈ ਪਰਮੇਸ਼ੁਰ ਦਾ ਬੰਦਾ ਕਾਬਲ ਅਤੇ ਹਰੇਕ ਭਲੇ ਕੰਮ ਲਈ ਤਿਆਰ ਕੀਤਾ ਹੋਇਆ ਹੋਵੇ। 

ਇਹਨਾਂ ਸੱਚਾਈਆਂ ਦੇ ਬਿਆਨਾਂ ਤੇ’ ਸਹਿਮਤ ਹੋਣਾ ਸਾਡੇ ਲਈ ਇਨ੍ਹਾਂ ਜ਼ਿਆਦਾ ਮਹੱਤਵਪੂਰਨ ਕਿਉਂ ਹੈ?

ਜੇਕਰ ਤੁਸੀਂ ਉਪਰੋਕਤ ਕਿਸੇ ਵੀ ਬਿਆਨ ਨੂੰ ਰੱਦ ਕਰਦੇ ਹੋ ਤਾਂ ਤੁਹਾਡੇ ਸਵਾਲ ਦੇ ਸਾਡੇ ਜਵਾਬ ਵਿੱਚ ਸ਼ਬਦਾਂ ਨੂੰ ਘੇਰਨ ਲਈ ਕੋਈ “ਸੱਚ ਦਾ ਘੇਰਾ” ਨਹੀਂ ਹੋਵੇਗਾ। ਜਦੋਂ ਤੱਕ ਅਸੀਂ ਪਵਿੱਤਰ ਸ਼ਾਸ਼ਤਰ ਬਾਰੇ ਇਹੀ ਵਿਸ਼ਵਾਸ ਨਹੀਂ ਕਰਦੇ, ਸਾਡੇ ਸ਼ਬਦ  ਸਿਰਫ਼ “ਹਵਾ ਵਿੱਚ ਕਹੇ ਗਏ ਸ਼ਬਦ” ਹੋਣਗੇ ਜੋ ਤੁਹਾਡੇ ਦਿਲ ਵਿੱਚ ਨਹੀਂ ਵੜ ਸਕਦੇ ਅਤੇ ਬਚਾਉਣ ਵਾਲਾ ਵਿਸ਼ਵਾਸ ਪੈਦਾ ਨਹੀਂ ਕਰ ਸਕਦੇ।

ਜੇਕਰ ਤੁਸੀਂ ਸਾਡੇ ਨਾਲ ਸਹਿਮਤ ਹੋ ਕਿ ਇਹ ਸੱਚੇ ਬਿਆਨ ਸਹੀ ਅਤੇ ਸਾਡੇ ਲਈ ਲਾਜ਼ਮੀ ਹਨ ਅਤੇ  ਸਾਰੇ ਲੋਕ ਸਾਰੇ ਲੋਕਾਂ ਲਈ ਹੈ, ਫਿਰ ਤੁਹਾਨੂੰ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੁਆਰਾ ਵਿਆਹ ਦੇ ਬਾਰੇ ਸਵਾਲ ਨੂੰ ਸਮਝਣ ਦੀ ਯੋਗਤਾ ਦਿੱਤੀ ਜਾਵੇਗੀ।

ਇਹ ਪਰਮੇਸ਼ੁਰ ਦੀ ਪਵਿੱਤਰ ਆਤਮਾ ਹੈ ਜਿਸਨੇ ਇਹਨਾਂ ਸੱਚੇ ਕਥਨਾਂ ਦੀ ਘੋਸ਼ਣਾ ਕੀਤੀ ਅਤੇ ਉਹਨਾਂ ਨੂੰ ਬਾਈਬਲ ਵਿੱਚ ਦਰਜ ਕਰਵਾਇਆ। ਸੁਣਨ ਤੋਂ ਬਾਅਦ, ਹਰੇਕ ਵਿਅਕਤੀ ਨੂੰ ਇਹਨਾਂ ਸੱਚਾਈਆਂ ਨੂੰ ਸਵੀਕਾਰ ਕਰਨ ਜਾਂ ਰੱਦ ਕਰਨ ਲਈ ਵਿਵਸ਼ ਕੀਤਾ ਜਾਂਦਾ ਹੈ। ਬੇਸ਼ੱਕ, ਇਹਨਾਂ ਕਥਨਾਂ ਨੂੰ ਸਵੀਕਾਰ ਕਰਨ ਨਾਲ ਜਾਂ ਰੱਦ ਕਰਨ ਨਾਲ ਸਦੀਵੀ ਅਤੇ ਬਹੁਤ ਵੱਖਰੇ ਨਤੀਜੇ ਹਨ।

You might also like

Was It For Me_It Is Matter Of What We Love Essay Image
Essay

It is a matter of what we love

Why is our culture overwhelmed by: Malformed Relationships, Materialism / Debt / Violence, Addiction to Media / Entertainment? Actually, the answer is…

Was It For Me_Heaven It Is Impossible for God to Lie Essay Image
Essay

Heaven, it is impossible for God to lie

So that by two unchangeable things, in which it is impossible for God to lie, we who have fled for refuge might have strong encouragement to hold fast to…

Would you pray for me?

Complete the form below to submit your prayer request.

* indicates required

Join our email list

To sign up for daily meditations, please complete the form below.

Would you like to ask us a question?

Complete the form below to submit your question.

* indicates required